45ਵੀਂ ਸੂਬਾ ਪੱਧਰੀ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸ਼ੁਰੂ

  • Home
  • 45ਵੀਂ ਸੂਬਾ ਪੱਧਰੀ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸ਼ੁਰੂ
images
  • November 26, 2024
  • 0 min read
45ਵੀਂ ਸੂਬਾ ਪੱਧਰੀ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸ਼ੁਰੂ

ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ 45ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ, ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਅੱਜ ਸ਼ੁਰੂ ਹੋ ਗਈ ਹੈ। ਸ੍ਰੀ ਪੂਨੀਆ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਤੇਜਿੰਦਪਾਲ ਸਿੰਘ ਤੂਰ, ਏਸੀਆ ਗੋਲਡ ਮੈਡਲਿਸਟ (ਸ਼ਾਟਪੁੱਟ)  ਅਤੇ ਸ੍ਰੀਮਤੀ ਨਰਿੰਦਰ ਕੌਰ ਭਰਾਜ ਐਮ.ਐਲ.ਏ. ਸੰਗਰੂਰ  ਹੋਣਗੇ। ਅੱਜ ਦੇ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਮਰਦਾਂ ਅਤੇ ਔਰਤਾਂ ਦੇ 800ਮੀਟਰ, 5000ਮੀਟਰ, 100ਮੀਟਰ ਰਨ ਪੋਲ ਵਾਲਟ, ਡਿਸਕਸ ਥਰੋ, ਲੰਬੀ ਛਾਲ, 400ਮੀਟਰ, ਜੈਵਲਿਨ ਥਰੋ, 110ਮੀਟਰ ਹਰਡਲ, 100ਮੀਟਰ ਹਰਡਲ ਅਤੇ 80 ਮੀਟਰ ਹਰਡਲ ਸ਼ਾਮਲ ਹਨ। ਸਮਾਗਮ ਦਾ ਆਰੰਭ ਖਿਡਾਰੀਆਂ ਦੀ ਅਸੈਬਲੀ ਨਾਲ਼ ਹੋਵੇਗਾ। ਉਪਰੰਤ ਮਾਰਚ ਪਾਸਟ ਦੀ ਰਸਮ ਨਿਭਾਈ ਜਾਵੇਗੀ। ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਸ੍ਰ. ਭੁਪਿੰਦਰ ਸਿੰਘ ਗਰੇਵਾਲ, ਡਾ. ਗੁਰਬੀਰ ਸਿੰਘ, ਸ੍ਰ. ਸੁਖਮਿੰਦਰ ਸਿੰਘ ਭੁੱਲਰ ਵੱਲੋਂ ਦੱਸਿਆ ਗਿਆ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਖਾਣੇ ਅਤੇ ਰਹਿਣ ਸਹਿਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਅਤੇ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਕਰ ਸਕਣ। ਇਸ ਮੌਕੇ ਪ੍ਰਿੰਸੀਪਲ ਡਾ. ਗੀਤਾ ਠਾਕੁਰ, ਡਾ. ਨਿਰਪਜੀਤ ਸਿੰਘ, ਅਕਾਲ ਕਾਲਜ ਆਫ ਫਿਜੀਕਲ ਅਤੇ ਅਕਾਲ ਕਾਲਜ ਕੌਂਸਲ ਦੇ ਸਮੂਹ ਕਾਲਜਾਂ ਦਾ ਸਟਾਫ ਮੌਜੂਦ ਸੀ।

Copyright ©2023 Akal Group Of Institutions. All Rights Reserved