ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਖੇਤਰੀ ਯੁਵਕ ਮੇਲੇ ਦਾ ਆਗਾਜ਼ ਯੂਨੀਵਰਸਿਟੀ ਕੈਂਪਸ ਵਿਖੇ ਗਿੱਧੇ ਦੇ ਮੁਕਾਬਲਿਆਂ ਨਾਲ਼ ਹੋਇਆ। ਯੁਵਕ-ਮੇਲੇ ਦੀ ਮੁੱਖ ਸਟੇਜ ਸ੍ਰੀ ਗੁਰੂ ਤੇਗ ਬਹਾਦਰ ਹਾਲ ਦਰਸ਼ਕਾਂ ਨਾਲ਼ ਖਚਾਖਚ ਭਰਿਆ ਹੋਇਆ ਸੀ। ਇਹਨਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਛੇ ਜੋਨਾਂ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲ਼ੀਆਂ 12 ਟੀਮਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲ਼ੀਆਂ ਸਾਰੀਆਂ ਹੀ ਟੀਮਾਂ ਨੇ ਬਹੁਤ ਸੋਹਣਾ ਗਿੱਧਾ ਪੇਸ਼ ਕੀਤਾ। ਅਕਾਲ ਡਿਗਰੀ ਕਾਲਜ ਮਸਤੂਆਣਾ ਦੀ ਮੁਟਿਆਰਾਂ ਨੇ ਗਿੱਧੇ ਵਿੱਚ ਬਹੁਤ ਸੋਹਣਾ ਰੰਗ ਬੰਨ੍ਹਦਿਆਂ ਇਸ ਗਹਿਗੱਚ ਮੁਕਾਬਲੇ ਦੀ ਟਰਾਫੀ ਆਪਣੇ ਨਾਂ ਕਰ ਲਈ। ਗਿੱਧੇ ਦੇ ਇਸ ਮੁਕਾਬਲੇ ਵਿੱਚ ਇਸ ਮਾਣਮੱਤੀ ਪ੍ਰਾਪਤੀ ਤੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਵੱਲੋਂ ਜਿੱਥੇ ਵਿਦਿਆਰਥਣਾ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਕਾਲਜ ਦੇ ਯੁਵਕ-ਭਲਾਈ ਵਿਭਾਗ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਅਤੇ ਗਿੱਧਾ ਟੀਮ ਦੇ ਇੰਚਾਰਜ ਡਾ. ਭੁਪਿੰਦਰ ਕੌਰ ਨੂੰ ਵੀ ਉਹਨਾਂ ਵੱਲੋਂ ਕੀਤੀ ਮਿਹਨਤ ਨਾਲ਼ ਯੂਨੀਵਰਸਿਟੀ ਪੱਧਰ ਤੇ ਕਾਲਜ ਦਾ ਨਾਂ ਚਮਕਾਉਣ ਲਈ ਵੀ ਵਧਾਈ ਦਿੱਤੀ ਗਈ। ਗਿੱਧਾ ਕੋਚ ਹਰਦੀਪ ਕੌਰ ਦੀ ਕੋਚਿੰਗ ਅਧੀਨ ਕਾਲਜ ਦੀਆਂ ਵਿਦਿਆਰਥਣਾ ਜਿਨ੍ਹਾਂ ਵਿੱਚ ਗੁਰਜੋਤ ਕੌਰ ਐਮ.ਏ. II, ਕਰਮਨ ਸਮਰਾ ਬੀਏ II, ਪ੍ਰਭਜੋਤ ਕੌਰ ਬੀਐਸਸੀ II, ਰਮਨਦੀਪ ਕੌਰ ਬੀਐਸਸੀ II, ਮਨਪ੍ਰੀਤ ਕੌਰ ਬੀਏ II, ਅਰਮਾਨਜੋਤ ਕੌਰ ਬੀਏ II, ਤਾਨਿਆ ਸੋਨੀ ਬੀਬੀਏ II, ਖੁਸ਼ਦੀਪ ਕੌਰ ਬੀਏ II, ਖੁਸ਼ਪ੍ਰੀਤ ਕੌਰ ਐਮਏ I, ਜਸ਼ਨਪ੍ਰੀਤ ਕੌਰ ਬੀਐਸਸੀ I, ਦਿਲਪ੍ਰੀਤ ਕੌਰ ਬੀਐਸਸੀ I ਅਤੇ ਗੁਰਵੀਰ ਕੌਰ ਬੀਐਸਸੀ I ਨੇ ਇਸ ਮੁਕਾਬਲੇ ਵਿੱਚ ਪੂਰੇ ਉਤਸ਼ਾਹ ਨਾਲ਼ ਭਾਗ ਲਿਆ। ਭਾਸ਼ਣ ਮੁਕਾਬਲਿਆਂ ਵਿੱਚ ਪ੍ਰੋ. ਮਨੀਸ਼ਾ ਰਾਣੀ ਦੀ ਯੋਗ ਅਗਵਾਈ ਵਿੱਚ ਕਾਲਜ ਦੀ ਵਿਦਿਆਰਥਣ ਗੁਰਲੀਨ ਐਮ.ਕਾਮ. I ਵੱਲੋਂ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।
Copyright ©2023 Akal Group Of Institutions. All Rights Reserved